logo

ਮਤਦਾਨ ਵਿੱਚ ਭਾਗੀਦਾਰੀ ਵਧਾਉਣ ਲਈ ਛਾਉਣੀ ਖੇਤਰ ਚ ਕਰਵਾਈਆਂ ਸਵੀਪ ਗਤੀਵਿਧੀਆਂ।

ਬਠਿੰਡਾ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਹਲਕਾ 093 ਦਿਹਾਤੀ ਬਠਿੰਡਾ ਦੀ ਸਵੀਪ ਟੀਮ ਵੱਲੋਂ ਪਿਛਲੀਆਂ ਚੋਣਾਂ ਵਿੱਚ ਘੱਟ ਵੋਟਿੰਗ ਵਾਲੇ ਖੇਤਰਾਂ ਵਿੱਚ ਮਤਦਾਨ ਦੀ ਭਾਗੀਦਾਰੀ ਨੂੰ ਵਧਾਉਣ ਲਈ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਵੀਪ ਟੀਮ ਵੱਲੋਂ ਬਠਿੰਡਾ ਸ਼ਹਿਰ ਦੇ ਛਾਉਣੀ ਵਾਲੇ ਖੇਤਰ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਗਤੀਵਿਧੀਆਂ 093 ਦਿਹਾਤੀ ਬਠਿੰਡਾ ਦੇ ਏ.ਡੀ.ਸੀ. (ਵਿਕਾਸ) ਸ਼੍ਰੀਮਤੀ ਮੈਡਮ ਲਵਜੀਤ ਕਲਸੀ ਸਹਾਇਕ ਰਿਟਰਨਿੰਗ ਅਫਸਰ ਦੇ ਹੁਕਮਾਂ ਅਨੁਸਾਰ ਬਠਿੰਡਾ ਛਾਉਣੀ ਵਿੱਚ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਅਪੀਲ ਕੀਤੀ ਗਈ। ਮਾਸਟਰ ਟਰੇਨਰ ਸ. ਅਮਰਦੀਪ ਨੇ ਦੱਸਿਆ ਕਿ ਜਿਨਾਂ ਦੀ ਉਮਰ ਇੱਕ ਅਪ੍ਰੈਲ ਨੂੰ 18 ਸਾਲ ਦੀ ਹੋ ਚੁੱਕੀ ਹੈ, ਉਹ 4 ਮਈ 2024 ਤੱਕ ਆਪਣੀ ਵੋਟ ਬਣਾ ਸਕਦੇ ਹਨ ਅਤੇ ਨਵੀਂ ਵੋਟ ਲਈ ਵੋਟਰ ਹੈਲਪ ਲਾਈਨ ਅਤੇ ਨੈਸ਼ਨਲ ਵੋਟਰ ਸਰਵਿਸ ਦੀ ਪੋਰਟਲ ਵੀ ਵਰਤੋਂ ਕਰ ਸਕਦੇ ਹਨ। ਇਸ ਸਮੇਂ ਭਾਰਤੀ ਇਲੈਕਸ਼ਨ ਕਮਿਸ਼ਨ ਦੇ ਟੋਲ ਫਰੀ ਨੰਬਰ 1950 ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਸੈਕਟਰ ਨੰਬਰ 10 ਦੇ ਸੁਪਰਵਾਈਜ਼ਰ ਸ਼੍ਰੀ ਮੋਤੀ ਰਾਮ ਨੇ ਦੱਸਿਆ ਕਿ ਇਹ ਸਵੀਪ ਗਤੀਵਿਧੀਆਂ ਸ. ਬਲਰਾਜ ਸਿੰਘ ਬਰਾੜ ਨੋਡਲ ਅਫਸਰ ਸਵੀਪ 093 ਦਿਹਾਤੀ ਬਠਿੰਡਾ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਸਾਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ-ਭੈ ਅਤੇ ਲਾਲਚ ਤੋਂ ਕਰਨੀ ਚਾਹੀਦੀ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੌਰਾਨ ਵੱਧ ਤੋਂ ਵੱਧ ਮਤਦਾਨ ਭਾਗੀਦਾਰ ਨੂੰ ਯਕੀਨੀ ਬਣਾਇਆ ਜਾਵੇ। 70% ਤੋਂ ਵੱਧ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਇਸ ਸਮੇਂ ਕੈਂਟ ਖੇਤਰ ਦੇ ਸੁਪਰਵਾਈਜ਼ਰ ਸ. ਸੁਖਜੀਤ ਸਿੰਘ ਬਾਹੀਆ ਅਤੇ ਬੀਐਲਓ ਸਾਹਿਬਾਨ ਸ. ਰਜਿੰਦਰ ਸਿੰਘ, ਭੁਪਿੰਦਰ ਸਿੰਘ, ਸ. ਬਾਜ ਸਿੰਘ ਅਤੇ ਸ. ਇਕਬਾਲ ਸਿੰਘ ਆਦਿ ਹਾਜ਼ਰ ਸਨ।

3
1219 views